ਇਤਿਹਾਸ ਦੇ ਸਫ਼ਿਆਂ ਵਿੱਚੋਂ: 17ਵੀਂ ਪਾਰਟੀ ਕਾਂਗਰਸ, 2002
17ਵੀਂ ਪਾਰਟੀ ਕਾਂਗਰਸ 11 ਸਤੰਬਰ 2001 ਦੇ ਹਮਲਿਆਂ ਅਤੇ ਅਫਗਾਨਿਸਤਾਨ ‘ਤੇ ਅਮਰੀਕੀ ਹਮਲੇ ਤੋਂ ਬਾਅਦ ਹੋਈ, ਜੋ ਕਿ ‘ਅੱਤਵਾਦ ਦੇ ਖ਼ਿਲਾਫ਼ ਵਿਸ਼ਵ ਯੁੱਧ’ ਦਾ ਹਿੱਸਾ ਸੀ। ਭਾਜਪਾ ਸਰਕਾਰ ਨੇ ਅਮਰੀਕਾ ਨਾਲ ਬੇਹੱਦ ਉਤਸ਼ਾਹ ਨਾਲ ਸਹਿਯੋਗ ਕੀਤਾ। ਪਿਛਲੇ ਕੁਝ ਸਾਲਾਂ ਵਿੱਚ ਘੱਟ ਗਿਣਤੀਆ ‘ਤੇ ਵਿਲੱਖਣ ਹਮਲੇ ਹੋਏ, ਜਿਸ ਵਿੱਚ ਗੁਜਰਾਤ ਦੰਗੇ ਵੀ ਸ਼ਾਮਲ ਸਨ, ਜਿਹੜੇ ਰਾਜ ਮਸ਼ੀਨਰੀ ਦੀ ਸਹਾਇਤਾ ਨਾਲ ਕਰਵਾਏ ਗਏ। ਆਰ. ਐਸ .ਐਸ ਨੇ ਭਾਜਪਾ ਸਰਕਾਰ ਦੀ ਮਦਦ ਨਾਲ ਰਾਜ ਮਸ਼ੀਨਰੀ ਦੇ ਹਰ ਖੇਤਰ ਵਿੱਚ ਪ੍ਰਵੇਸ਼ ਕਰ ਲਿਆ। ਭਾਜਪਾ ਸਰਕਾਰ ਨੇ ਦੇਸ਼ ਨੂੰ ਬੇਰੋਕ-ਟੋਕ ਵਿਦੇਸ਼ੀ ਪੂੰਜੀ ਲਈ ਖੋਲ੍ਹ ਦਿੱਤਾ, ਜਿਸ ਨਾਲ ਮਜ਼ਦੂਰ ਵਰਗ ‘ਤੇ ਘੋਰ ਹਮਲੇ ਹੋਏ। ਦਲਿਤਾਂ ਅਤੇ ਆਦਿਵਾਸੀਆਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ।
ਸੀਪੀਐਮ ਪਾਰਟੀ ਕਾਂਗਰਸ ਨੇ ਤੈਅ ਕੀਤਾ ਕਿ ਭਾਜਪਾ-ਆਰ ਐਸ ਐਸ ਗਠਜੋੜ ਦਾ ਪ੍ਰਭਾਵੀ ਰੂਪ ਵਿੱਚ ਮੁਕਾਬਲਾ ਕਰਨ ਲਈ ਸਭ ਧਰਮਨਿਰਪੱਖ ਅਤੇ ਜਮਹੂਰੀ ਤਾਕਤਾਂ ਨੂੰ ਇੱਕਜੁੱਟ ਕੀਤਾ ਜਾਵੇ। ਪਾਰਟੀ ਕਾਂਗਰਸ ਨੇ ‘ਪੀਪਲਜ਼ ਫਰੰਟ’ ਬਣਾਉਣ ਦੀ ਮੰਜੂਰੀ ਦਿੱਤੀ, ਜੋ ਕਿ ਗੈਰ-ਭਾਜਪਾ, ਗੈਰ-ਕਾਂਗਰਸੀ ਤਾਕਤਾਂ ਦਾ ਗਠਜੋੜ ਸੀ। ਪਾਰਟੀ ਕਾਂਗਰਸ ਨੇ ਤਿੰਨ ਮਹੱਤਵਪੂਰਨ ਟਾਸਕ ਤੈਅ ਕੀਤੇ – ਭਾਜਪਾ ਦੀ ਅਗਵਾਈ ਵਾਲੇ ਫਿਰਕੂ ਗਠਜੋੜ ਨੂੰ ਹਾਰਉਣਾ।
-ਕੇਂਦਰ ਵਿੱਚ ਇੱਕ ਧਰਮਨਿਰਪੱਖ ਸਰਕਾਰ ਕਾਇਮ ਕਰਨੀ।
-ਲੋਕ ਸਭਾ ਵਿੱਚ ਖੱਬੀ ਧਿਰ ਦੀ ਤਾਕਤ ਵਧਾਉਣ ਦੀ ਕੋਸ਼ਿਸ਼ ਕਰਨੀ।ਕਾਂਗਰਸ ਨੇ 79 ਮੈਂਬਰਾਂ ਵਾਲੀ ਨਵੀਂ ਕੇਂਦਰੀ ਕਮੇਟੀ ਚੁਣੀ। ਨਵੀਂ ਕੇਂਦਰੀ ਕਮੇਟੀ ਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਮੁੜ ਜਨਰਲ ਸਕੱਤਰ ਚੁਣਿਆ ਅਤੇ 17 ਮੈਂਬਰਾਂ ਵਾਲਾ ਨਵਾਂ ਪੋਲਿਟ ਬਿਉਰੋ ਬਣਾਇਆ।