ਲੁਧਿਆਣਾ ,ਜੂਨ 18,2025.
ਸੀ.ਪੀ.ਆਈ (ਐਮ) ਲੁਧਿਆਣਾ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਅੱਜ ਡਾਕਟਰ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ। ਮੀਟਿੰਗ ਵਿੱਚ ਵਿਸ਼ੇਸ਼ ਤੋਂਰ ਤੇ ਪੁੱਜੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ (ਐਮ) ਪੰਜਾਬ ਨੇ ਪੰਜਾਬ ਭਰ ਵਿੱਚ ਫਲਸਤੀਨੀ ਲੋਕਾਂ ਨਾਲ ਇੱਕਮੁੱਠਤਾ ਦਿਵਸ ਤੇ ਜੂਨ 17 ਨੂੰ ਹੋਏ ਵੱਡੇ ਪ੍ਰਦਰਸ਼ਨਾਂ ਤੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਫਲਸਤੀਨ ਤੇ ਇਸਰਾਇਲੀ ਹਮਲਿਆਂ ਰਾਂਹੀ ਫਲਸਤੀਨੀਆ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 60 ਹਜ਼ਾਰ ਦੇ ਕਰੀਬ ਬੱਚੇ, ਨੌਜਵਾਨ, ਬਜ਼ੁਰਗ ਅਤੇ ਔਰਤਾਂ ਮਾਰੇ ਜਾਂ ਚੁੱਕੇ ਹਨ। ਇਸਰਾਇਲ ਨੇ ਆਮ ਨਾਗਰਿਕਾਂ, ਜਨਰਲ ਹਸਪਤਾਲਾਂ , ਬੱਚਿਆਂ ਦੇ ਹਸਪਤਾਲਾਂ ਤੇ ਤਾਬੜਤੋੜ ਹਮਲੇ ਕਰਕੇ ਜਿੱਥੇ ਹਜਾਰਾਂ ਆਮ ਨਾਗਰਿਕਾਂ , ਮਸੂਮ ਬੱਚਿਆਂ ਅਤੇ ਔਰਤਾਂ ਨੂੰ ਮਾਰ ਮੁਕਾਇਆ ਹੈ ਉੱਥੇ ਇਨਸਾਨੀ ਜਾਨਾਂ ਬਚਾਉਣ ਵਾਲੇ ਹਸਪਤਾਲਾਂ ਨੂੰ ਵੀ ਖੰਡਰ ਬਣਾ ਦਿੱਤਾ। ਸ਼ਕਤੀਸ਼ਾਲੀ ਦੇਸ਼ ਇਜ਼ਰਾਈਲ
ਆਰਥਿਕ , ਮਿਲਟਰੀ ਅਤੇ ਹਥਿਆਰਾਂ ਪੱਖੋਂ ਕਮਜੋਰ ਫਲਸਤੀਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਆਪਣੇ-ਆਪ ਨੂੰ ਦੁਨੀਆਂ ਦੀ ਮਹਾਂਸ਼ਕਤੀ ਕਹਾਉਣ ਵਾਲਾਂ ਅਮਰੀਕਾ ਵੀ ਕਮਜ਼ੋਰ ਫਲਸਤੀਨ ਨੂੰ ਦੁਨੀਆਂ ਦੇ ਨਕਸੇ ਤੋਂ ਮਿਟਾਉਣ ਤੇ ਤੁਲਿਆ ਹੋਇਆ ਹੈ। ਅਮਰੀਕਾ ਇਜ਼ਰਾਈਲ ਨੂੰ ਪੈਸੇ ਤੋਂ ਇਲਾਵਾ ਅਧੁਨਿਕ ਮਾਰੂ ਹਥਿਆਰ ਵੀ ਲਗਾਤਾਰ ਸਪਲਾਈ ਕਰ ਰਿਹਾ ਹੈ ਜੋ ਕਿ ਅਤੀ ਨਿੰਦਣਯੋਗ ਹੈ।
ਫਲਸਤੀਨ ਪ੍ਰਤੀ ਮੋਦੀ ਸਰਕਾਰ ਦੇ ਰਵੱਈਆ ਬਾਰੇ ਬੋਲਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਕਦੇ ਗੁੱਟ ਨਿਰਲੇਪ ਦੇਸ਼ਾ ਦੀ ਅਗਵਾਈ ਕਰਨ ਵਾਲਾ ਭਾਰਤ ਅੱਜ ਪੂਰੀ ਤਰਾਂ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕ ਚੁੱਕਾ ਹੈ। ਇਸ ਲਈ ਇਸਰਾਇਲ ਹਮਲੇ ਬਾਰੇ ਗੱਲ ਵੀ ਨਹੀਂ ਕਰ ਰਿਹਾ। ਉਹਨਾਂ ਦੁਨੀਆਂ ਭਰ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਫਲਸਤੀਨ ਤੇ ਇਜ਼ਰਾਈਲੀ ਹਮਲਿਆਂ ਵਿਰੁੱਧ ਅਵਾਜ ਉਠਾਉਣ ਦੀ ਅਪੀਲ ਕੀਤੀ।
ਇਸਰਾਇਲ ਅਤੇ
ਇਰਾਨ ਵਿੱਚ ਛਿੜੀ ਤਾਜਾ ਜੰਗ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਸਾਮਰਾਜੀ ਗੁੰਡਾ ਅਮਰੀਕਾ ਇਰਾਨ ਨੂੰ ਵੀ ਤਬਾਹ ਕਰਨ ਤੇ ਤੁਰਿਆ ਹੋਇਆ ਹੈ। ਉਹ ਇਸਰਾਇਲ ਨੂੰ ਅਤਿ ਆਧੁਨਿਕ ਹਥਿਆਰ ਦੇ ਕੇ ਦੁਨੀਆਂ ਤੀਸਰੀ ਸ਼ੰਸਾਰ ਜੰਗ ਵੱਲ ਧੱਕ ਰਿਹਾ ਹੈ ਜੋਕਿ ਮਨੁੱਖਤਾ ਲਈ ਬੇਹੱਦ ਖਤਰਨਾਕ ਹੋਵੇਗੀ। ਉਹਨਾਂ ਨੇ ਸ਼ੰਸਾਰ ਦੀਆਂ ਹੋਰ ਸੁਪਰ ਪਾਵਰਾਂ ਨੂੰ ਇਸਰਾਇਲ-ਫਲਸਤੀਨ-ਇਰਾਨ ਯੁੱਧ ਬੰਦੀ ਕਰਾਉਣ ਲਈ ਅੱਗੇ ਆਉਣ ਦੀ ਬੇਨਤੀ ਕੀਤੀ।
ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਡੋਨਾਲਡ ਟਰੰਪ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਚੁੱਕੀ ਹੈ। ਡੋਨਾਲਡ ਟਰੰਪ ਵਲੋਂ ਵਾਰ-ਵਾਰ ਕਹਿਣ ਤੇ ਮੈਂ ਭਾਰਤ ਅਤੇ ਪਾਕਿਸਤਾਨ ਨੂੰ ਵਿਉਪਾਰ ਦੀ ਧਮਕੀ ਦੇ ਜੰਗਬੰਦੀ ਕਰਵਾਈ ਹੈ ਤੇ ਪ੍ਰਧਾਨ ਮੰਤਰੀ ਨੇ ਅੱਜ ਤੱਕ ਕੋਈ ਬਿਆਨ ਨਹੀਂ ਦਿੱਤਾ ਜੋ ਸਾਬਤ ਕਰਦਾ ਹੈ ਕਿ ਉਹ ਪੂਰੀ ਤਰਾਂ ਡੋਨਾਲਡ ਟਰੰਪ ਅੱਗੇ ਗੋਡੇ ਟੇਕ ਚੁੱਕੇ ਹਨ। ਪ੍ਰਧਾਨ ਮੰਤਰੀ ਦੀ ਚੁੱਪੀ ਅਤੇ ਵਿਦੇਸ਼ ਨੀਤੀ ਦੇਸ਼ ਨੂੰ ਪੂਰੀ ਦੁਨੀਆ ਵਿੱਚ ਅਲੱਗ ਥਲਗ ਕਰ ਦੇਵੇਗੀ।
ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਦੇ ਹਵਾਈ ਹਾਦਸੇ ਜਿਸ ਵਿੱਚ 265 ਤੋਂ ਵੱਧ ਕੀਮਤੀ ਜਾਂਨਾ ਜਾ ਚੁੱਕੀਆਂ ਹਨ ਵੀ ਮੋਦੀ ਸਰਕਾਰ ਦੀ ਕਾਰਪੋਰੇਟ ਘਰਾਣਿਆ ਨੂੰ ਦੇਸ਼ ਦਾ ਸਾਰੇ ਸਰੋਤ ਕੌਡੀਆਂ ਦੇ ਭਾਅ ਵੇਚਣ ਦਾ ਨਤੀਜਾ ਹੈ। ਇੰਡੀਅਨ ਏਅਰ ਲਾਈਨਜ਼
ਟਾਟਾ ਦੇ ਹਵਾਲੇ ਕੀਤੀ ਗਈ ਹੈ ਅਤੇ ਅਹਿਮਦਾਬਾਦ ਦਾ ਹਵਾਈ ਅੱਡਾ ਵੀ ਆਡਾਨੀ ਨੂੰ ਸੌਂਪਿਆ ਜਾ ਚੁੱਕਾ ਹੈ।
ਉਹਨਾਂ ਨੇ ਮੀਟਿੰਗ ਵਿੱਚ ਸ਼ਾਮਲ ਸਾਥੀਆਂ ਨੂੰ ਫਲਸਤੀਨ ਦੇ ਹੱਕ ਵਿੱਚ ਲਾਮਬੰਦੀ ਕਰਨ ਲਈ ਜਮੀਨੀ ਪੱਧਰ ਤੇ ਕੰਮ ਕਰਨ ਦੀ ਅਪੀਲ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਬਲਜੀਤ ਸਿੰਘ ਸਾਹੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਨੇ ਛਪਾਰ ਮੇਲੇ ਦੋਰਾਨ ਪਾਰਟੀ ਵੱਲੋਂ ਵਿਸ਼ਾਲ ਰਾਜਨੀਤਕ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦੀ ਤਿਆਰੀ ਤੁਰੰਤ ਸ਼ੁਰੂ ਕੀਤੀ ਜਾ ਰਹੀ। ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਕਾਮਰੇਡ ਸਤਨਾਮ ਸਿੰਘ ਵੜੈਚ, ਬਲਜੀਤ ਸਿੰਘ ਗਰੇਵਾਲ ,ਸਰਬਜੀਤ ਕੌਰ ਅਤੇ ਜਿਲ੍ਹਾ ਕਮੇਟੀ ਮੈਂਬਰ ਸਮਰ ਬਹਾਦਰ, ਜਗਦੇਵ ਸਿੰਘ ਛਪਾਰ, ਕਿਰਪਾਲ ਸਿੰਘ, ਗੁਰਦੀਪ ਸਿੰਘ ਹੋਲ, ਬੱਗਾ ਸਿੰਘ, ਮੁਖਤਿਆਰ ਸਿੰਘ, ਦੇਵਰਾਜ, ਦਰਬਾਰਾ ਸਿੰਘ, ਹਰਪਾਲ ਸਿੰਘ ਭੈਣੀ, ਸੁਖਦੀਪ ਸਿੰਘ ਗਰੇਵਾਲ, ਤੇਜਾ ਸਿੰਘ, ਅਤੇ ਸੋਨੂ ਗੁਪਤਾ ਮੀਟਿੰਗ ਵਿੱਚ ਹਾਜ਼ਰ ਸਨ।