ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਭਾਰਤ ਦੀ ਕਮਿਊਨਿਸਟ ਲਹਿਰ ਦੇ ਇੱਕ ਮਹਾਨ ਯੋਧਾ ਅਤੇ ਸੀਪੀਆਈ(ਐਮ) ਦੇ ਮਹੱਤਵਪੂਰਨ ਆਗੂ ਸਨ। ਉਹ 23 ਮਾਰਚ 1916 ਨੂੰ ਪਿੰਡ ਬੁੰਡਾਲਾ, ਜਲੰਧਰ (ਪੰਜਾਬ) ਵਿੱਚ ਜਨਮੇ। ਸੁਰਜੀਤ ਛੋਟੀ ਉਮਰ ਵਿੱਚ ਹੀ ਆਜ਼ਾਦੀ ਦੀ ਲਹਿਰ ਨਾਲ ਜੁੜ ਗਏ। ਉਹ ਭਗਤ ਸਿੰਘ ਅਤੇ ਗ਼ਦਰ ਲਹਿਰ ਤੋਂ ਪ੍ਰਭਾਵਿਤ ਹੋ ਕੇ ਕਿਰਤੀ ਕਿਸਾਨ ਪਾਰਟੀ ਵਿੱਚ ਸ਼ਾਮਲ ਹੋਏ, ਜੋ ਬਾਅਦ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਵਿੱਚ ਮਿਲ ਗਈ।
ਸੁਰਜੀਤ ਨੇ ਪੰਜਾਬ ਵਿੱਚ ਕਿਸਾਨ ਅੰਦੋਲਨਾਂ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਮਜ਼ਬੂਤੀ ਨਾਲ ਵਕਾਲਤ ਕੀਤੀ। ਉਨ੍ਹਾਂ ਨੇ ਬ੍ਰਿਟਿਸ਼ ਰਾਜ ਵਿਰੋਧੀ ਕਾਰਵਾਈਆਂ ਵਿੱਚ ਹਿੱਸਾ ਲਿਆ, ਜਿਸ ਕਰਕੇ ਉਹ ਕਈ ਵਾਰ ਜੇਲ੍ਹ ਵੀ ਗਏ।
1964 ਵਿੱਚ ਕਮਿਉਨਿਸਟ ਪਾਰਟੀ ਦੇ ਵਖਰੇਵੇਂ ਤੋੰ ਬਾਅਦ, ਸੁਰਜੀਤ ਸੀਪੀਆਈ(ਐਮ) ਦੇ ਸਥਾਪਕ ਮੈਂਬਰਾਂ ਵਿੱਚੋਂ ਇੱਕ ਬਣੇ। ਉਨ੍ਹਾਂ ਦੀ ਰਾਜਨੀਤਿਕ ਸਮਝ, ਜਥੇਬੰਦਕ ਹੁਨਰ ਅਤੇ ਮਜ਼ਦੂਰ ਵਰਗ ਪ੍ਰਤੀ ਵਫ਼ਾਦਾਰੀ ਨੇ ਉਨ੍ਹਾਂ ਨੂੰ ਇੱਕ ਮਜ਼ਬੂਤ ਆਗੂ ਬਣਾਇਆ। 1992 ਤੋਂ 2005 ਤੱਕ ਉਨ੍ਹਾਂ ਨੇ ਸੀਪੀਆਈ(ਐਮ) ਦੇ ਜਨਰਲ ਸਕੱਤਰ ਵਜੋਂ ਪਾਰਟੀ ਦਾ ਅਗਵਾਈ ਕੀਤੀ ਅਤੇ ਭਾਰਤੀ ਰਾਜਨੀਤੀ ਦੇ ਸਭ ਤੋਂ ਚੁਣੌਤੀਪੂਰਨ ਦੌਰ ਵਿੱਚ ਪਾਰਟੀ ਨੂੰ ਮਜ਼ਬੂਤ ਰੱਖਿਆ।
1990 ਦੇ ਦਹਾਕੇ ਵਿੱਚ ਗਠਜੋੜ ਸਰਕਾਰਾਂ ਦੀ ਰਚਨਾ ਦੌਰਾਨ ਸੁਰਜੀਤ ਦੀ ਰਾਜਨੀਤਿਕ ਦੂਰਦਰਸ਼ਤਾ ਸਾਹਮਣੇ ਆਈ। ਉਨ੍ਹਾਂ ਨੇ ਫਿਰਕਾਪ੍ਰਸਤ ਤਾਕਤਾਂ ਨੂੰ ਰੋਕਣ ਲਈ ਧਰਮ ਨਿਰਪੱਖ ਪਾਰਟੀਆਂ ਨੂੰ ਇਕੱਠਾ ਕਰਕੇ ਰਾਜਨੀਤਕ ਏਕਤਾ ਬਣਾਈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਸੰਵਿਧਾਨਿਕ ਮੁੱਲ ਸੁਰੱਖਿਅਤ ਰਹੇ।
ਕਾਮਰੇਡ ਸੁਰਜੀਤ ਨੇ ਮਾਰਕਸਵਾਦੀ ਵਿਚਾਰਧਾਰਾ ਅਤੇ ਭਾਰਤੀ ਰਾਜਨੀਤੀ ਵਿੱਚ ਵੱਡਾ ਯੋਗਦਾਨ ਪਾਇਆ। 1 ਅਗਸਤ 2008 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ, ਪਰ ਉਨ੍ਹਾਂ ਦੀ ਵਿਰਾਸਤ ਅੱਜ ਵੀ ਬਰਾਬਰੀ, ਨਿਆਂ ਅਤੇ ਧਰਮਨਿਰਪੱਖਤਾ ਲਈ ਸੰਘਰਸ਼ ਕਰਦੇ ਲੋਕਾਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ।
Comrade Harkishan Singh Surjeet: A Stalwart of the Indian Communist Movement
Comrade Harkishan Singh Surjeet was a towering figure in India’s communist movement and a key leader of the Communist Party of India (Marxist) [CPI(M)]. Born on March 23, 1916, in Bundala village of Jalandhar, Punjab, Surjeet was drawn into the freedom struggle at an early age. Influenced by the ideals of Bhagat Singh and the Ghadar movement, he joined the Kirti Kisan Party, which later merged with the Communist Party of India (CPI).
Surjeet played a prominent role in organizing peasant movements in Punjab and became a strong advocate for the rights of farmers and workers. During the colonial period, he was imprisoned several times for his participation in revolutionary activities, including his involvement in the anti-British struggle.
After the split in the Communist Party in 1964, Surjeet became one of the founding members of the CPI(M). His deep understanding of Indian politics, sharp organizational skills, and commitment to the working class made him a natural leader. He served as the General Secretary of the CPI(M) from 1992 to 2005, guiding the party through some of the most challenging phases of Indian politics.
Surjeet’s political acumen was evident during the formation of coalition governments in the 1990s. He played a crucial role in forging alliances that kept communal forces at bay and worked to ensure the stability of secular governments. His efforts to build a united opposition against divisive politics earned him respect across party lines.
A prolific writer and thinker, Surjeet contributed significantly to Marxist literature and political thought in India. He passed away on August 1, 2008, but his legacy continues to inspire those who work for the cause of equality, justice, and secularism.