ਕੇਂਦਰ ਦੀ ਸਰਕਾਰ ਵਲੋਂ ਡਾ ਬੀ ਆਰ ਅੰਬੇਡਕਰ ਦਾ ਲਿਖਿਆ ਸੰਵਿਧਾਨ ਬਦਲਣ ਦੀਆਂ ਕੋਸ਼ਿਸ਼ਾਂ — ਭੱਜਲ
ਸ਼ਹੀਦੇ ਆਜ਼ਮ ਸ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਨ ਤੇ ਪਿੰਡ ਖੱਟਕੜ ਕਲਾਂ ਵਿਖੇ ਸੀ ਪੀ ਆਈ ਅਤੇ ਸੀ ਪੀ ਆਈ ਐਮ ਦੀ ਸਾਂਝੀ ਕਾਨਫਰੰਸ ਕੀਤੀ ਗਈ।ਇਸ ਮੌਕੇ ਤੇ ਕਾਮਰੇਡ ਰਾਮ ਸਿੰਘ ਨੂਰਪੁਰੀ, ਕੁਲਦੀਪ ਝਿੰਗੜ,ਨਰੰਜਣ ਦਾਸ ਮੇਹਲੀ ਅਤੇ ਜਸਵਿੰਦਰ ਸਿੰਘ ਭੰਗਲ ਤੇ ਅਧਾਰਿਤ ਪ੍ਰਧਾਨਗੀ ਮੰਡਲ ਬਣਾਇਆ ਗਿਆ। ਇਸ ਮੌਕੇ ਤੇ ਬੋਲਦਿਆਂ ਸੀ ਪੀ ਆਈ ਐਮ ਦੇ ਸਕਤਰੇਤ ਮੈਂਬਰ ਕਾਮਰੇਡ ਗੁਰਨੇਕ ਸਿੰਘ ਭੱਜਲ ਤੇ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਕੇਂਦਰ ਦੀ ਸਰਕਾਰ ਵਲੋਂ ਡਾ ਬੀ ਆਰ ਅੰਬੇਡਕਰ ਦਾ ਲਿਖਿਆ ਸੰਵਿਧਾਨ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਗਤ ਸਿੰਘ ਨੂੰ ਆਪਣਾ ਹੀਰੋ ਮੰਨਦੇ ਹਨ ਪਰ ਭਗਵੰਤ ਮਾਨ ਭਗਤ ਸਿੰਘ ਦੇ ਜੱਦੀ ਪਿੰਡ ਦੀ ਮਿੱਟੀ ਮੱਥੇ ਲਾ ਕੇ ਭਗਤ ਸਿੰਘ ਦੇ ਸੁਪਨਿਆਂ ਨੂੰ ਤਾਰ ਤਾਰ ਕਰ ਰਿਹਾ ਹੈ। ਕੇਂਦਰ ਤੇ ਪੰਜਾਬ ਸਰਕਾਰ ਦਾ ਚਿਹਰਾ ਹੁਣ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ। ਆਗੂਆਂ ਨੇ ਕਿਹਾ ਕਿ ਅੱਜ 23 ਮਾਰਚ ਤੋਂ ਲੈਕੇ ਡਾ ਸਾਹਿਬ ਦੇ ਜਨਮ ਦਿਨ 14 ਅਪ੍ਰੈਲ ਤੱਕ ਦੇਸ਼ ਅੰਦਰ ਮੁਹਿੰਮ ਚਲਾਈ ਜਾਵੇਗੀ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਪ੍ਰਚਾਰ ਕੀਤਾ ਜਾਵੇਗਾ।ਇਸ ਮੌਕੇ ਤੇ ਸੀ ਪੀ ਆਈ ਦੇ ਕੌਮੀ ਸਕਤਰੇਤ ਮੈਂਬਰ ਡਾ ਕੇ ਨਰਾਇਣਾ (ਆਂਧਰਾ ਪ੍ਰਦੇਸ਼) ਅਤੇ ਕਾਮਰੇਡ ਪੀ ਪੀ ਸੁਨੀਰ ਮੈਂਬਰ ਰਾਜ ਸਭਾ ( ਕੇਰਲਾ) ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਵਾਲੇ ਹਰ ਵਰਗ ਤੇ ਇੱਕ ਹੀ ਭਾਸ਼ਾ ਥੋਪਣੀ ਚਾਹੁੰਦੇ ਹਨ। ਭਾਜਪਾ ਦਾ ਇੱਕ ਦੇਸ਼ ਤੇ ਇੱਕ ਚੋਣ ਦਾ ਨਾਅਰਾ ਖਤਰਨਾਕ ਹੈ।ਇਸ ਮੌਕੇ ਤੇ ਸੀ ਪੀ ਆਈ ਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ, ਚਰਨਜੀਤ ਸਿੰਘ ਦੌਲਤਪੁਰ, ਜੋਗਿੰਦਰ ਲੜੋਆ ਸੁਖਦੇਵ ਸਿੰਘ ਗਰਚਾ, ਗੁਰਦੇਵ ਸਿੰਘ ਬਾਗੀ ਹੁਸਨ ਸਿੰਘ ਮਾਂਗਟ, ਸਤਨਾਮ ਸਿੰਘ ਜਾਨੀਵਾਲ,ਮਹਿੰਦਰ ਕੁਮਾਰ ਬੱਢੋਵਾਣ ਸੁਨੀਤਾ ਤਲਵੰਡੀ, ਨੀਲਮ ਰਾਣੀ ,ਗੁਰਦੀਪ ਸਿੰਘ ਗੁਲਾਟੀ ਪਰਮਿੰਦਰ ਮੇਨਕਾ ਜੋਗਿੰਦਰ ਚਣਕੋਈ ਰਸ਼ਪਾਲ ਕੈਲੇ, ਗੁਰਬਖਸ਼ ਕੌਰ ਰਾਹੋਂ ਜੁਝਾਰ ਸਿੰਘ ਕੁੱਕੜ ਮਜਾਰਾ, ਸੁਸ਼ੀਲ ਕੁਮਾਰ ਮੰਢਾਲੀ ਗੁਰਮੁਖ ਸਿੰਘ ਫਰਾਲਾ ਤੇ ਸਤਨਾਮ ਸਿੰਘ ਚਾਹਲ ਤੋਂ ਇਲਾਵਾ ਹੋਰ ਪਾਰਟੀ ਵਰਕਰ ਹਾਜ਼ਰ ਸਨ।ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਦੌਲਤਪੁਰ ਨੇ ਬਾਖੂਬੀ ਨਿਭਾਈ।