ਅੱਜ ਇੱਥੇ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਇਸਤਰੀ ਦਿਵਸ ਆਂਗਣਵਾੜੀ, ਆਸ਼ਾ ਵਰਕਰ ਸੰਬੰਧਿਤ ਸੀਟੂ ਅਤੇ ਜਨਵਾਦੀ ਇਸਤਰੀ ਸਭਾ ਵਲੋਂ ਸਾਂਝੇ ਤੌਰ ਤੇ ਮਨਾਇਆ ਗਿਆ।ਇਸ ਮੌਕੇ ਤੇ ਬਲਜੀਤ ਕੌਰ, ਸੁਨੀਤਾ ਤਲਵੰਡੀ ਤੇ ਅਮਰਜੀਤ ਕੌਰ ਤੇ ਅਧਾਰਿਤ ਪ੍ਰਧਾਨਗੀ ਮੰਡਲ ਬਣਾਇਆ ਗਿਆ।ਇਸ ਇਕੱਠ ਨੂੰ ਸੰਬੋਧਨ ਕਰਦਿਆਂ ਬਲਜੀਤ ਕੌਰ ਤੇ ਸੁਨੀਤਾ ਤਲਵੰਡੀ ਨੇ ਸਾਂਝੇ ਤੌਰ ਤੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਦੀ ਮਹੱਤਤਾ ਨੂੰ ਜਾਨਣਾ ਹਰ ਵਰਗ ਦੀ ਔਰਤ ਲਈ ਜ਼ਰੂਰੀ ਹੈ। ਉਨ੍ਹਾਂ ਨੇ ਇਸ ਦਿਹਾੜੇ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਔਰਤਾਂ ਨੂੰ ਸੰਗਠਨ ਬਣਾ ਕੇ ਇਕਮੁਠ ਹੋ ਕੇ ਸਾਂਝੇ ਸੰਘਰਸ਼ਾਂ ਵਿੱਚ ਕੁੱਦਣ ਲਈ ਪ੍ਰੇਰਿਤ ਕੀਤਾ ਅਤੇ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ।ਇਸ ਮੌਕੇ ਸੀਟੂ ਪੰਜਾਬ ਦੇ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਅੱਜ ਕੌਮਾਂਤਰੀ ਮਹਿਲਾ ਦਿਵਸ ਤੇ ਸਾਨੂੰ ਪ੍ਰਣ ਕਰਕੇ ਜਾਣਾ ਚਾਹੀਦਾ ਹੈ ਕਿ ਔਰਤਾਂ ਦੇ ਹੱਕਾਂ ਹਕੂਕਾਂ ਲਈ ਯੂਨੀਅਨਾਂ ਨੂੰ ਮਜ਼ਬੂਤ ਕਰਾਂਗੇ,ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਰਾਮ ਸਿੰਘ ਨੂਰਪੁਰੀ, ਕਿਸਾਨ ਆਗੂ ਚਰਨਜੀਤ ਸਿੰਘ ਦੌਲਤਪੁਰ ਆਂਗਣਵਾੜੀ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਕੌਰ ਔੜ ਬਲਾਕ ਦੀ ਪ੍ਰਧਾਨ ਇੰਦਰਜੀਤ ਕੌਰ ਬੰਗਾ ਸਰਕਲ ਦੀ ਪ੍ਰਧਾਨ ਜਸਵੀਰ ਕੌਰ ਅਮਰਜੀਤ ਕੌਰ ਹੰਸਰੋਂ, ਕਮਲਜੀਤ ਕੌਰ ਕੋਟਪੱਤੀ, ਜੀਵਨ ਜੋਤੀ ਜੱਸੋਵਾਲ,ਸਰੋਜ ਜਾਨੀਵਾਲ, ਰੇਖਾ ਰਾਣੀ ਮੁਜ਼ੱਫਰਨਗਰ ਰੀਮਾ ਜਸਵਿੰਦਰ ਜੈਨਪੁਰ, ਕਮਲਜੀਤ ਕੌਰ ਨਵਾਂਸ਼ਹਿਰ ਸੋਮਾ ਬੰਗਾ ਸੁਰਿੰਦਰ ਰੱਕੜ ਬਲਾਚੌਰ ਖੇਤ ਮਜਦੂਰ ਆਗੂ ਅੱਛਰ ਸਿੰਘ ਟੋਰੋਵਾਲ ਤੇ ਸਰਾਧੂ ਰਾਮ ਤਾਜੋਵਾਲ ਹਾਜ਼ਰ ਸਨ।