


ਮਨਰੇਗਾ ਕਨੂੰਨ ਬਹਾਲ ਕਰਾਉਣ ਲਈ ਸੰਘਰਸ਼ ਦੀ ਤਿਆਰੀ ਕਰੋ- ਕਾਮਰੇਡ ਵਿਕਰਮ ਸਿੰਘ।
ਨੂਰ ਮਹਿਲ,ਜਲੰਧਰ 28 ਫਰਵਰੀ 2026
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਬਾਬਾ ਭਾਗ ਸਿੰਘ ਕੈਨੇਡੀਅਨ ਮੈਮੋਰੀਅਲ ਹਾਲ ਵਿੱਚ ਚੱਲ ਰਹੀ ਸੂਬਾਈ ਕਾਨਫਰੰਸ ਦੇ ਦੂਜੇ ਦਿਨ ਜਰਨਲ ਸਕੱਤਰ ਗੁਰਮੇਸ਼ ਸਿੰਘ ਵੱਲੋਂ ਕੱਲ੍ਹ ਹਾਊਸ ਵਿੱਚ ਪੇਸ਼ ਕੀਤੀ ਰਿਪੋਰਟ ਤੇ ਦੂਸਰੇ ਦਿਨ ਵੀ ਬਹਿਸ ਜਾਰੀ ਰਹੀ।
ਬਹਿਸ ਵਿੱਚ 23 ਡੈਲੀਗੇਟਾਂ ਨੇ ਹਿੱਸਾ ਲਿਆ।
ਕਾਨਫਰੰਸ ਨੇ ਪੰਜਾਬ ਸਰਕਾਰ ਤੋਂ ਬੇਘਰੇ ਅਤੇ ਤੰਗ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਲਈ ਪੰਜ ਪੰਜ ਮਰਲੇ ਦੇ ਪਲਾਟ ਅਤੇ ਘਰ ਬਣਾਉਣ ਲਈ ਪੰਜ ਲੱਖ ਦੀ ਆਰਥਿਕ ਮੱਦਦ ਦੀ ਮੰਗ, ਦਲਿਤ ਔਰਤਾਂ ਦੀ ਭਲਾਈ ,ਅਤਿਆਚਾਰ ਨੂੰ ਰੋਕਣ ਲਈ ਕਨੂੰਨ , ਵੱਧ ਰਹੀ ਬੇਰੁਜ਼ਗਾਰੀ ਨੂੰ ਰੋਕਣ, ਕਿਸਾਨਾ ਮਜ਼ਦੂਰਾਂ ਲਈ ਸ਼ਕੀਮਾਂ ਲਾਗੂ ਕਰਨ, ਵੱਧ ਰਹੀ ਮਹਿੰਗਾਈ ਨੂੰ ਰੋਕਣ,ਵੀਬੀ ਜੀ ਰਾਮ ਜੀ ਕਨੂੰਨ ਦੀ ਵਾਪਸੀ,ਮਨਰੇਗਾ ਬਹਾਲ ਕਰਾਉਣ, ਖੱਬੀਆਂ ਪਾਰਟੀਆਂ ਵਲੋਂ 11 ਮਾਰਚ ਤੋਂ 20 ਮਾਰਚ ਨੂੰ ਕੱਢੇ ਜਾ ਮਾਰਚ ਨੂੰ ਸਮਰਥਨ ਦੇਣ ਸਬੰਧੀ ਮਤੇ ਪਾਸ ਕੀਤੇ ਗਏ ।
ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਤੀਵਿਧੀਆ ਦੀ ਰਿਪੋਰਟ ਸੋਧਾਂ ਨਾਲ ਪਾਸ ਕਰ ਦਿੱਤੀ ਗਈ।
ਕਾਨਫਰੰਸ ਨੇ ਸਰਬਸੰਮਤੀ ਨਾਲ 51 ਮੈਂਬਰੀ ਸੂਬਾ ਕਮੇਟੀ ਬਣਾਉਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ।
ਕਾਮਰੇਡ ਗੁਰਮੇਸ਼ ਸਿੰਘ ਵੱਲੋਂ ਰੱਖੇ ਪੇਸ਼ ਕੀਤੇ ਪੈਨਲ ਨੂੰ ਹਾਊਸ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਪੈਨਲ ਅਨੁਸਾਰ ਹੇਠ ਲਿਖੀ ਸੂਬਾ ਕਮੇਟੀ ਚੁਣੀ ਗਈ।
ਭੂਪ ਚੰਦ ਚੰਨੋ, ਸਤਪਾਲ ਬਨੂੜ, ਚਮਕੌਰ ਸਿੰਘ ਖੇੜੀ, ਗੁਰਮੇਸ਼ ਸਿੰਘ, ਰਾਮ ਸਿੰਘ ਨੂਰਪੁਰੀ, ਬਲਬੀਰ ਸਿੰਘ ਲੁਧਿਆਣਾ, ਜੋਗਿੰਦ ਸਿੰਘ ਬੱਧਣ, ਜੀਤ ਘਰਾਚੋਂ, ਸੁਖਵਿੰਦਰ ਕੌਰ, ਵਰਿੰਦਰ ਕੌਸ਼ਕ, ਡਾਕਟਰ ਵਿਜੇ ਪਾਲ, ਕਾਕਾ ਸਿੰਘ, ਬਸ਼ੀਰ ਮੁਹੰਮਦ, ਕੁਲਦੀਪ ਝਿੰਗੜ, ਹੁਸਨ ਸਿੰਘ ਮਾਂਗਟ, ਸੁਨੀਤਾ ਤਲਵੰਡੀ, ਹਰਬੰਸ ਸਿੰਘ ਧੂਤ, ਮਹਿੰਦਰ ਸਿੰਘ ਭੀਲੋਵਾਲ, ਰਾਜ ਰਾਣੀ ਹੁਸ਼ਿਆਰਪੁਰ, ਹਰਪਾਲ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਭੈਣੀ ਦਰੇੜਾ ਲੁਧਿਆਣਾ, ਬਲਜੀਤ ਸਿੰਘ ਗੋਰਸੀਆਂ, ਮੂਲ ਚੰਦ ਜਲੰਧਰ, ਸੋਢੀ ਲਾਲ ਜਲੰਧਰ, ਪ੍ਰਸ਼ੋਤਮ ਲਾਲ ਬਿਲਗਾ ਜਲੰਧਰ, ਸੁਖਦੇਵ ਸਿੰਘ ਗੋਹਲਵੜ, ਪ੍ਰੀਤਮ ਸਿੰਘ ਪੱਟੀ, ਚਾਨਣ ਸਿੰਘ ਪਹਿਲਵਾਨਕੇ, ਜਸਵੀਰ ਸਿੰਘ ਝਬਾਲ, ਗੁਰਨਾਮ ਸਿੰਘ ਤਲਵੰਡੀ, ਧੀਰ ਸਿੰਘ ਗੁਰਦਾਸਪੁਰ, ਸਤਨਾਮ ਸਿੰਘ ਅੰਮ੍ਰਿਤਸਰ, ਰਾਮ ਸ਼ਰਨ ਪਠਾਨਕੋਟ, ਸੁਧਾ ਰਾਣੀ ਪਠਾਨਕੋਟ, ਰਾਮ ਕ੍ਰਿਸ਼ਨ ਮੋਗਾ, ਠਾਕੁਰ ਸਿੰਘ ਫਰੀਦਕੋਟ, ਮੇਜਰ ਸਿੰਘ ਮੁਕਤਸਰ, ਕਰਮਜੀਤ ਕੌਰ ਮੁਕਤਸਰ, ਰਜਿੰਦਰ ਸਿੰਘ ਢੇਰ ਰੂਪ ਨਗਰ, ਨਿਰਮਲ ਸਿੰਘ ਮਲੇਰਕੋਟਲਾ, ਰਛਪਾਲ ਸਿੰਘ ਮਲੇਰਕੋਟਲਾ, ਜਗਸੀਰ ਬਰੇਟਾ ਮਾਨਸਾ
ਚੁਣੀ ਹੋਈ ਸੂਬਾਈ ਕਮੇਟੀ ਨੇ ਸਰਵਸੰਮਤੀ ਨਾਲ ਸੱਤ ਪਾਲ ਬਨੂੜ ਨੂੰ ਪ੍ਰਧਾਨ,ਭੂਪ ਚੰਦ ਚੰਨੋ, ਗੁਰਮੇਸ਼ ਸਿੰਘ,ਰਾਮ ਸਿੰਘ ਨੂਰਪੁਰੀ, ਸੁਖਦੇਵ ਸਿੰਘ ਗੋਹਲਵੜੀ ਅਤੇ ਹਰਪਾਲ ਸਿੰਘ ਰਾਏਕੋਟ (ਲੁਧਿਆਣਾ)ਨੂੰ ਉਪ ਪ੍ਰਧਾਨ,
ਚਮਕੌਰ ਸਿੰਘ ਖੇੜੀ ਨੂੰ ਜਨਰਲ ਸਕੱਤਰ,ਕੁਲਦੀਪ ਸਿੰਘ ਝਿੰਗੜ,ਡਾਕਟਰ ਵਿਜੇ ਪਾਲ ਘਨੌਰ,ਜਸਵੀਰ ਸਿੰਘ ਝਬਾਲ,ਹਰਬੰਸ ਸਿੰਘ ਧੂਤ ਅਤੇ ਸੋਢੀ ਲਾਲ ਨੂੰ ਸਹਾਇਕ ਸਕੱਤਰ, ਪ੍ਰਸ਼ੋਤਮ ਲਾਲ ਬਿਲਗਾ ਨੂੰ ਕੈਸੀਅਰ, ਬਲਬੀਰ ਸਿੰਘ ਆਲਮਗੀਰ ਅਤੇ ਰਜਿੰਦਰ ਸਿੰਘ ਢੇਰ ਨੂੰ ਸਕੱਤਰੇਤ ਮੈਂਬਰ ਚੁਣਿਆ ਗਿਆ ।
ਅਖੀਰ ਵਿੱਚ ਕੁੱਲ ਹਿੰਦ ਜੁਆਇੰਟ ਸਕੱਤਰ ਕਾਮਰੇਡ ਵਿਕਰਮ ਸਿੰਘ ਨੇ ਨਵੀਂ ਚੁਣੀ ਸੂਬਾ ਕਮੇਟੀ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਮਜ਼ਦੂਰ ਜਮਾਤ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਖਿਲਾਫ ਲੜਨ ਲਈ ਵਿਸ਼ਾਲ ਏਕਤਾ ਉਸਾਰਨ ਦੀ ਅਪੀਲ ਵੀ ਕੀਤੀ।
ਪ੍ਰਧਾਨਗੀ ਮੰਡਲ ਦੇ ਧੰਨਵਾਦ ਮਤੇ ਨਾਲ ਕਾਨਫਰੰਸ ਸਫਲਤਾਪੂਰਵਕ ਸਮਾਪਤ ਹੋਈ।
![]()