ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਅੰਮ੍ਰਿਤਸਰ ਦੀ ਪ੍ਰਧਾਨ ਡਾ ਕੰਵਲਜੀਤ ਕੌਰ ਦੀ ਅਗਵਾਈ ਵਿਚ ਅਟਾਰੀ ਵਿਖੇ ਅੰਤਰਰਾਸ਼ਟਰੀ ਮਹਿਲਾ ਦੀ ਦਿਵਸ ਮਨਾਇਆ ਗਿਆ | ਜਿਸ ਵਿਚ ਭਾਰੀ ਗਿਣਤੀ ਵਿਚ ਔਰਤਾਂ , ਪਿੰਡ ਦੇ ਸਰਪੰਚ ਅਤੇ ਸਮੁੱਚੀ ਪੰਚਾਇਤ ਨੇ ਸ਼ਿਰਕਤ ਕੀਤੀ | ਇਸ ਮੌਕੇ ਸਬੋਧਨ ਕਰਦਿਆਂ ਦਾ ਕੰਵਲਜੀਤ ਕੌਰ ਨੇ ਕਿਹਾ ਕਿ ਵਿੱਦਿਆ ਇਕ ਚਾਨਣ ਹੈ ਤੇ ਜੇਹਾਲ ਹਨੇਰਾ । ਹਨੇਰੇ ਵਿਚ ਕੋਈ ਵੀ ਉੱਨਤੀ ਨਹੀਂ ਕਰ ਸਕਦਾ ਭਾਵੇਂ ਉਹ ਇਸਤਰੀ ਹੈ ਜਾਂ ਮਰਦ। ਸਾਡੇ ਦੇਸ਼ ਵਿਚ ਵਿੱਦਿਆ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ । ਪਰ ਇਸਤਰੀ ਵਿੱਦਿਆ ਵਲ ਕੋਈ ਉਚੇਚੇ ਯਤਨ ਨਹੀਂ ਕੀਤੇ ਗਏ। ਇਹੋ ਕਾਰਨ ਹੈ ਕਿ ਸਾਡਾ ਦੇਸ਼ ਉੱਨਤੀ ਦੀ ਦੌੜ ਵਿਚ ਕਾਫ਼ੀ ਪਿੱਛੇ ਰਹਿ ਗਿਆ ਹੈ । ਨਾਰੀ ਜਾਤੀ ਸਮਾਜ ਦਾ ਅੱਧਾ ਭਾਗ ਹੈ । ਜੇ ਅੱਧੀ ਵਸੋਂ ਅਨਪੜ ਹੀ ਰਹਿ ਗਈ ਤਾਂ ਦੇਸ਼ ਉੱਨਤੀ ਦੀਆਂ ਸਿੱਖਰਾਂ ਨੂੰ ਛੂਹ ਹੀ, ਕਿਵੇਂ ਸਕਦਾ ਹੈ | ਜੇ ਅਸੀ ਇਕ ਪੁਰਸ਼ ਨੂੰ ਸਿੱਖਿਅਤ ਕਰਦੇ ਹਾਂ ਤਾ ਇਕ ਪੁਰਸ਼ ਹੀ ਸਿੱਖਿਅਤ ਹੁੰਦਾ ਹੈ ਪਰ ਜੇ ਇਕ ਨਾਰੀ ਨੂੰ ਸਿੱਖਿਆ ਦਿੱਤੀ ਜਾਵੇ ਤਾ ਪੂਰਾ ਪਰਿਵਾਰ ਸਿੱਖਿਅਤ ਹੁੰਦਾ ਹੈ । ਨਾਰੀ ਇਸ ਪ੍ਰੇਰਨਾ ਦਾ ਸਾਧਨ ਹੈ, ਜੋ ਭੈਣ ਬਣ ਕੇ ਵੀਰ ਨੂੰ, ਪਤਨੀ ਬਣ ਕੇ ਪਤੀ ਨੂੰ, ਮਾਂ ਬਣ ਕੇ ਧੀਆਂ ਤੇ ਪੁੱਤਰਾਂ ਨੂੰ ਚੰਗੇ ਜਾਂ ਮੰਦੇ ਰਾਹ ਤੇ ਪਾਉਂਦੀ ਹੈ । ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਮੂਲ ਮਕਸਦ ਔਰਤਾਂ ਨੂੰ ਸਮਾਜ ਵਿੱਚ ਉਨ੍ਹਾਂ ਦਾ ਬਣਦਾ ਮਾਨ ਸਨਮਾਨ ਦਿਲਵਾਉਣ ਅਤੇ ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਜ਼ਿੰਦਗੀ ਦੀ ਮੂਲਧਾਰਾ ਵਿੱਚ ਵਾਪਸ ਲਿਆਉਣਾ ਹੈ | ਜੇਕਰ ਗੱਲ ਕੀਤੀ ਜਾਵੇ ਤਾਂ ਔਰਤਾਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਮਰਦਾਂ ਨਾਲੋਂ ਅਜੋਕੇ ਯੁਗ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ। ਇਸ ਲਈ ਜੇਕਰ ਔਰਤਾਂ ਨੂੰ ਜਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਆਪਣੀ ਕਾਬਲੀਅਤ ਨਾਲ ਲੋਹਾ ਮਨਵਾਉਣ ਲਈ ਸਕਸ਼ਮ ਹਨ। ਬੇਸ਼ਕ ਸਮਾਂ ਬਦਲਣ ਦੇ ਨਾਲ ਨਾਲ ਸਮਾਜ ਦੇ ਵਿੱਚ ਇਸ ਪ੍ਰਤੀ ਚੇਤਨਤਾ ਪੈਦਾ ਹੋ ਰਹੀ ਹੈ ਪਰੰਤੂ ਅਜੇ ਵੀ ਔਰਤਾਂ ਨੂੰ ਉਹਨਾਂ ਦੇ ਬਣਦੇ ਹੱਕ ਦਵਾਉਣ ਲਈ ਬਹੁਤ ਕੁਝ ਕਰਨਾ ਜਰੂਰੀ ਹੈ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਔਰਤਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਦੇਣ ਲਈ ਸਮਾਜ ਦੀ ਲੜਕੇ ਲੜਕੀ ਦੇ ਫਰਕ ਵਾਲੀ ਸੋਚ ਨੂੰ ਖਤਮ ਕੀਤਾ ਜਾਵੇ।ਇਸ ਮੌਕੇ ਸਰਪੰਚ ਨੇ ਕਿਹਾ ਕਿ ਔਰਤ ਸਾਡੇ ਸਮਾਜ ਅਤੇ ਪਰਿਵਾਰ ਦਾ ਅਹਿਮ ਧੁਰਾ ਹੈ ਹਰ ਮਨੁੱਖ ਦੀ ਘਾੜਤ ਵਿਚ ਔਰਤ ਅਹਿਮ ਭੂਮਿਕਾ ਨਿਭਾਉਂਦੀ ਹੈ ਔਰਤ ਨੂੰ ਆਤਮਸਨਮਾਨ ਦੇ ਨਾਲ ਜਿਉਣ ਦਾ ਉਨ੍ਹਾਂ ਹੀ ਹੱਕ ਹੈ ਜਿੰਨਾ ਕਿ ਮਰਦ ਨੂੰ| ਔਰਤ ਕਿਸੇ ਵੀ ਗੱਲੋਂ ਕਮਜ਼ੋਰ ਨਹੀਂ ਹੈ ਜੇਕਰ ਔਰਤ ਨੂੰ ਸਮਾਜ ਵਿਚ ਸੁਰਖਿਅਤ ਤੇ ਸੁਖਾਵਾਂ ਮਹੌਲ ਮਿਲੇ ਤਾ ਉਹ ਹਰ ਖੇਤਰ ਵਿਚ ਸਫਲਤਾ ਦੀ ਸ਼ਿਖਰ ਨੂੰ ਛੁਹ ਸਕਣ ਦੀ ਤਾਕਤ ਰੱਖਦੀਆਂ ਹਨ | ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਾਨੂ ਸਾਰਿਆਂ ਨੂੰ ਔਰਤਾਂ ਲਈ ਸਤਿਕਾਰਤ ਅਤੇ ਸੁਰੱਖਿਅਤ ਮਹੌਲ ਪ੍ਰਦਾਨ ਕਰਨ ਦਾ ਪ੍ਰਣ ਕਰਕੇ ਚੰਗੇ ਅਤੇ ਵਿਕਸਤ ਸਮਾਜ ਦੇ ਭਾਗੀਦਾਰ ਬਣਨਾ ਚਾਹੀਦਾ ਹੈ | ਇਸ ਮੌਕੇ ਆਮ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਚੇਤਾਵਨੀ ਦੇਣ ਲਈ ਜਾਗੋ ਕੱਢੀ ਗਈ

Loading