nnnn

ਕੇਂਦਰ ਦੀ ਮੋਦੀ ਸਰਕਾਰ ਜਿਸਦੀਆ ਨੀਤੀਆਂ ਕਾਰਪੋਰੇਟ ਜਗਤ ਪਾਲਣ ਵਾਲੀਆ ਹਨ ਉਸਨੇ ਮਜਦੂਰਾ ਦੇ ਉਤੇ ਚਾਰੋ ਤਰਫਾ ਹਮਲਾ ਕਰ ਦਿੱਤਾ ਹੈ ਜਿਸਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ ਇਨਾਂ ਸਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਜੋ ਸੰਗਰੂਰ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਉਹਨਾਂ ਕਿਹਾ ਕਿ ਮਨਰੇਗਾ ਕਾਨੂੰਨਾਂ 2005 ਜੋ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੰਦਾ ਸੀ ਨਵੇਂ ਕਾਨੂੰਨਾਂ ਦੀ ਵੀ.ਬੀ ਜੀ ਰਾਮ ਜੀ ਰਾਹੀ ਰੋਜਗਾਰ ਅਤੇ ਬੇਰੁਜ਼ਗਾਰੀ ਭੱਤੇ ਦੀ ਗਰੰਟੀ ਦੀ ਭਾਵਨਾ ਨੂੰ ਖਤਮ ਕਰਦਾ ਹੈ ਇਹ ਕੰਮ ਦਾ ਕੇਂਦਰ ਵੱਲੋ ਸਿੱਧਾ ਨਿਰਣਾ ਕਰਕੇ ਪੰਚਾਇਤ ਰਾਜ ਵੱਲੋ ਕੰਮ ਮਿਲਣ ਵਾਲੇ ਫੈਡਰਲ ਢਾਂਚੇ ਤੇ ਸਿੱਧੀ ਸੱਟ ਮਾਰਦਾ ਹੈ 60 :40 ਕੇਂਦਰ ਤੇ ਰਾਜ ਸਰਕਾਰਾ ਮੁਤਾਬਕਿ ਫੰਡ ਤੇ ਕੰਮ ਕਰਨ ਨਾਲ ਕਰਜੇ ਦੀ ਮਾਰ ਝੱਲ ਰਹੇ ਰਾਜਾ ਦੇ ਮਜਦੂਰਾ ਨੂੰ ਰੋਜਗਾਰ ਤੋਂ ਵਾਂਝੇ ਹੋਣਾ ਪਵੇਗਾ ਜੋ ਮਨਰੇਗਾ 100 ਦਿਨ ਦਾ ਰੋਜਗਾਰ ਜੋ ਹਰ ਪਿੰਡ ਵਿਚ ਗਰੰਟਡ ਮਿਲਦਾ ਸੀ ਨਵੇਂ ਕਾਨੂੰਨ ਰਾਹੀ ਬੀ.ਜੇ.ਪੀ ਵੱਲੋ 125 ਦਿਨਾਂ ਦੇ ਕੰਮ ਦੀ ਗੱਲ ਕਰਦੇ ਹਨ ਉਹ ਹਰ ਥਾਂ ਤੇ ਮਿਲਣ ਦੀ ਬਜਾਏ ਕੇਂਦਰ ਜਿਹੜੇ ਪਿੰਡ ਚਾਹੇਗਾ ਉਥੇ ਹੀ ਕੰਮ ਮਿਲੇਗਾ ਅਤੇ ਸਾਲ ਵਿਚ 2 ਮਹੀਨੇ ਕੰਮ ਬਿਲਕੁੱਲ ਨਹੀ ਮਿਲੇਗਾ ਮੋਦੀ ਸਰਕਾਰ ਨੇ ਲੰਬੇ ਸੰਘਰਸਾਂ ਰਾਹੀ ਪ੍ਰਾਪਤ ਕੀਤੇ 29 ਕਾਨੂੰਨ ਖਤਮ ਕਰਕੇ 4 ਲੇਬਰ ਕੋਡ ਬਣਾ ਦਿੱਤੇ ਹਨ ਜਿਸ ਨਾਲ ਨਵੇਂ ਕੋਡ ਮਜਦੂਰ ਦੇ ਪੱਖ ਪੂਰਨ ਦੀ ਬਜਾਏ ਸਰਮਾਏਦਾਰਾ ਦੇ ਹੱਕ ਵਿਚ ਭੁਗਤਣਗੇ ।

ਉਨਾਂ ਅੱਗੇ ਕਿਹਾ ਨਵਾਂ ਪ੍ਰਮਾਣੂ ਉਰਜਾ ਕਾਨੂੰਨ ਮੁਤਾਬਕ ਕਾਰਪੋਰੇਟ ਘਰਾਣੇ ਕਿਸੇ ਵੀ ਆਰਥਿਕ ਨੁਕਸਾਨ ਲੋਕਾਂ ਦੀਆ ਗਈਆ ਜਾਨਾ ਦੇ ਜਿੰਮੇਵਾਰ ਨਹੀ ਹੋਣਗੇ ਜੋ ਕਿ ਪਹਿਲੀ ਸਰਕਾਰ ਭਰਪਾਈ ਕਰਦੀ ਸੀ ਕਾਮਰੇਡ ਸੇਖੋ ਨੇ ਬਿਜਲੀ ਸੋਧ ਬਿਲ 2025 ਜਿਸਨੂੰ ਕੇਂਦਰ ਆਉਣ ਵਾਲੇ ਸੈਸਨ ਵਿਚ ਪੇਸ ਕਰਨ ਜਾ ਰਿਹਾ ਹੈ ਜੇਕਰ ਇਹ ਬਿਲ ਪਾਸ ਹੋ ਜਾਦਾ ਹੈ ਤਾਂ ਇਹ ਲਾਜ਼ਮੀ ਤੌਰ ਤੇ ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਲਹੀ ਇਕ ਵੱਡਾ ਟੈਰਿਫ ਝਟਕਾ ਦੇਵੇਗਾ ।

ਰਾਜ ਬਿਜਲੀ ਕੰਪਨੀਆਂ ਨੂੰ ਅਪਾਹਜ ਬਣਾ ਦੇਵੇਗਾ ਇਹ ਬਿਲ ਸੰਘਵਾਦ ਰੋਜੀ ਰੋਟੀ ਦੀ ਅਧਿਕਾਰ ਤੇ ਜਨਤਕ ਭਲਾਈ ਵਜੋ ਬਿਜਲੀ ਦੀ ਧਾਰਨਾ ਨੂੰ ਖਤਮ ਕਰਦਾ ਹੈ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਤੇ ਜਿਲਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਕੀਤੇ ਹਮਲਿਆ ਵਿਰੁੱਧ ਪਾਰਟੀ

ਜਨਤਕ ਰਾਇ ਲਾਮਬੰਦ ਕਰੇਗਾ ਜਿੰਨਾਂ ਚਿਰ ਕੇਂਦਰ ਸਰਕਾਰ ਕਿਸਾਨਾ ਦੇ ਤਿੰਨ ਕਾਲੇ ਕਾਨੂੰਨ ਵਾਂਗ ਉਪਰੋਕਤ ਹਮਲਿਆ ਨੂੰ ਵਾਪਸ ਨਹੀ ਲਵੇਗਾ ਉਨਾਂ ਚਿਰ ਸੰਘਰਸਾ ਵਾਪਸ ਨਹੀ ਲਿਆ ਜਾਵੇਗਾ ਇਸ ਸਮੇ ਕਾਮਰੇਡ ਸਤਿੰਦਰਪਾਲ ਸਿੰਘ ਚੀਮਾਂ, ਜੋਗਾ ਸਿੰਘ ਉਪਲੀ, ਹੰਗੀ ਖਾਂ, ਨਛੱਤਰ ਸਿੰਘ ਗੰਢੂਆ ,ਇੰਦਰਜੀਤ ਸਿੰਘ ਛੰਨਾਂ, ਗੁਰਮੀਤ ਸਿੰਘ ਬਲਿਆਲ, ਹਰਬੰਸ ਸਿੰਘ ਨਮੋਲ, ਜੋਗਿੰਦਰ ਸਿੰਘ ਬੱਧਨ, ਪਰਮਜੀਤ ਕੌਰ ਭੱਟੀਵਾਲਕਲਾਂ, ਹਰਮੇਸ ਕੌਰ ਰਾਏ ਸਿੰਘ ਵਾਲਾ, ਪਰਮਜੀਤ ਕੌਰ ਭੱਟੀਵਾਲ , ਮੱਖਣ ਸਿੰਘ ਜਖੇਪਲ, ਸੁਖਵਿੰਦਰ ਸਿੰਘ ਸੁੱਖੀ, ਜਸਮੇਲ ਕੌਰ ਬੀਰਕਲਾਂ, ਵਰਿੰਦਰ ਕੌਸ਼ਿਕ,ਦਰਸ਼ਨ ਸਿੰਘ ਮੱਟੂ, ਸ਼ਿੰਗਾਰਾ ਸਿੰਘ ,ਅਜਾਇਬ ਸਿੰਘ ਖੇੜੀ,ਸੁਦਾਗਰ ਸਿੰਘ ਸ਼ੇਰਪੁਰ, ਬਲਿਆਲ,ਜੀਤ ਸਿੰਘ ਘਰਾਂਚੋਂ ,ਹਰਮੇਲ ਸਿੰਘ, ਗੋਪੀ ਰਾਮ, ਬਸੰਤ ਸਿੰਘ, ਮੋਤੀ ਸਿੰਘ ,ਦਾਨਿਸ ਖ਼ਾਨ ਆਦਿ ਸਾਮਲ ਸਨ ।

Loading